ਪਾਠ - 4
mweIkroswPt pwvrpuAwieMt (Bwg-1)
ਅਭਿਆਸ (Exercise)
- ਮਾਈਕਰੋਸਾਫਟ ਪਾਵਰਪੁਆਇੰਟ ਮਾਈਕਰੋਸਾਫਟ ਆਫਿਸ ਸੂਟ (suite) ਦਾ ਇੱਕ ਅਹਿਮ ਹਿੱਸਾ ਹੈ।
- ਪਾਵਰਪੁਆਇੰਟ ਬਹੁਤ ਹੀ ਆਸਾਨ ਵਰਤੋਂ ਵਾਲਾ ਪ੍ਰੈਜ਼ਨਟੇਸਨ ਗ੍ਰਾਫਿਕਸ ਸਾਫਟਵੇਅਰ ਹੈ।
- ਪ੍ਰੈਜ਼ਨਟੇਸ਼ਨ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ।
- ਇੱਕ ਸਲਾਇਡ ਪ੍ਰੈਜ਼ਨਟੇਸ਼ਨ ਦਾ ਇੱਕ ਪੇਜ ਹੁੰਦਾ ਹੈ।
- ਜੇਕਰ ਡੈਸਕਟਾਪ ਉੱਪਰ ਪਾਵਰਪੁਆਇੰਟ ਦਾ ਆਈਕਾਨ ਮੌਜੂਦ ਹੈ ਤਾਂ ਉਸ ਉੱਪਰ ਡਬਲ ਕਲਿੱਕ ਕਰਕੇ ਪਾਵਰਪੁਆਇੰਟ ਨੂੰ ਓਪਨ ਕੀਤਾ ਜਾ ਸਕਦਾ।
- ਸਲਾਇਡ ਪੇਨ ਸਾਡੀ ਪ੍ਰੈਜ਼ਨਟੇਸਨ ਵਿੱਚ ਮੌਜੂਦਾ ਸਲਾਇਡ ਨੂੰ ਦਰਸ਼ਾਊਂਦਾ ਹੈ।
- ਪਾਵਰਪੁਆਇੰਟ ਸਾਨੂੰ ਫੋੋਟੋਆਂ ਦੀ ਪ੍ਰੈਜ਼ਨਟੇਸ਼ਨ ਬਣਾਉਣ ਲਈ ਤਸਵੀਰਾਂ ਦੇ ਸੈੱਟ ਨੂੰ ਇੰੰਪੋਰਟ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।
- ਪ੍ਰੈਜ਼ਨਟੇਸ਼ਨ ਨੂੰ ਬਿਲਕੁਲ ਪਹਿਲੀ ਸਲਾਇਡ ਤੋਂ ਪਲੇਅ ਕਰਨ ਲਈ ਸ਼ਾਰਟਕੱਟ ਕੀਅ F5 ਦੀ ਵਰਤੋਂ ਕੀਤੀ ਜਾਂਦੀ ਹੈ।
- ਪ੍ਰੈਜ਼ਨਟੇਸ਼ਨ ਨੂੰ ਮੌਜੂਦਾ ਸਲਾਇਡ ਤੋਂ ਪਲੇਅ ਕਰਨ ਲਈ ਸ਼ਾਰਟਕੱਟ ਕੀਅ Shift+F5 ਦੀ ਵਰਤੋਂ ਕੀਤੀ ਜਾਂਦੀ ਹੈ।
- ਮਾਈਕਰੋਸਾਫਟ ਪਾਵਰਪੁਆਇੰਟ 2010 ਵਿੱਚ ਪ੍ਰੈਜ਼ਨਟੇਸ਼ਨ ਫਾਈਲ .pptx ਐਕਸਟੈਂਸ਼ਨ ਨਾਲ ਸੇਵ ਕੀਤੀ ਜਾਂਦੀ ਹੈ।